ਜਿਵੇਂ ਕਿ 15 ਅਗਸਤ 2023 ਦੇ ਦਿਨ ਲਈ ਸਮਾਂ ਘਟਦਾ ਜਾ ਰਿਹਾ ਹੈ, ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦਾ ਉਦੇਸ਼ ਸਭਿਆਚਾਰਕ ਅਤੇ ਸਮਾਜਿਕ ਵਿਕਾਸ ਦੇ ਅਹਿਮ ਪਹਿਲੂਆਂ ’ਤੇ ਧਿਆਨ ਕੇਂਦਰਿਤ ਕਰਕੇ ਇਸ ਲੋਕ-ਲਹਿਰ ਨੂੰ ਹੱਲਾਸ਼ੇਰੀ ਦੇਣਾ ਹੈ। ਇਸ ਨੂੰ ਦੇਖਦੇ ਹੋਏ ਮਾਣਯੋਗ ਪ੍ਰਧਾਨ ਮੰਤਰੀ ਵਲੋਂ ਐਲਾਨੇ ਗਏ ‘ਪੰਜ ਪ੍ਰਣ’ ਦੀ ਤਰਜ਼ ’ਤੇ ਨਵੇਂ ਵਿਸ਼ਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ : ਔਰਤਾਂ ਅਤੇ ਬੱਚੇ, ਕਬਾਇਲੀ ਸ਼ਸ਼ਕਤੀਕਰਨ, ਪਾਣੀ, ਸਭਿਆਚਾਰਕ ਗੌਰਵ, ਵਾਤਾਵਰਨ ਲਈ ਜੀਵਨ ਸ਼ੈਲੀ, ਸਿਹਤ ਅਤੇ ਭਲਾਈ, ਸੰਮਿਲਿਤ ਵਿਕਾਸ, ਆਤਮਨਿਰਭਰ ਭਾਰਤ, ਏਕਤਾ।
ਔਰਤਾਂ ਅਤੇ ਬੱਚੇ
ਬਾਲ-ਵਿਕਾਸ ਵਿੱਚ ਨਿਵੇਸ਼ ਕਰਨਾ ਕਿਸੇ ਵੀ ਦੇਸ਼ ਲਈ ਬਿਹਤਰ ਭਵਿੱਖ ਬਣਾਉਣ ਦੀ ਕੁੰਜੀ ਹੈ। ਬੱਚਿਆਂ ਦੀਆਂ ਕਦਰਾਂ-ਕੀਮਤਾਂ, ਸਿੱਖਿਆ ਅਤੇ ਸਿਹਤ ਕਿਸੇ ਦੇਸ਼ ਦੇ ਸਮਾਜਿਕ ਅਤੇ ਆਰਥਿਕ ਸੂਚਕਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ ਅਤੇ ਇਸਦੇ ਵਿਸ਼ਵੀ ਪੱਖ ਨੂੰ ਵੀ ਆਕਾਰ ਦਿੰਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਬੱਚਿਆਂ ਦੀ ਨਾਗਰਿਕ, ਸਮਾਜਿਕ ਅਤੇ ਨੈਤਿਕ ਸਿੱਖਿਆ ਤੱਕ ਪਹੁੰਚ ਹੋਵੇ; ਸਿਹਤ ਦੇਖ-ਰੇਖ ਸੇਵਾਵਾਂ ਅਤੇ ਖੇਤਰਾਂ (ਵਿਗਿਆਨਕ, ਤਕਨੀਕੀ, ਸੱਭਿਆਚਾਰਕ, ਕਲਾ, ਵਿਦਿਅਕ ਆਦਿ) ਵਿੱਚ ਨਵੀਨਤਮ ਵਿਕਾਸ ਦਾ ਚਲਨ ਹੋਵੇ। ਹਾਲਾਂਕਿ ਭਾਰਤ ਵਿੱਚ ਬਾਲ-ਸੰਰਖਣ ਵਿੱਚ ਮਹੱਤਵਪੂਰਨ ਸੁਧਾਰ ਹੋਏ ਹਨ। ਸਿਹਤ ਸੇਵਾਵਾਂ, ਸਫਾਈ, ਸਿੱਖਿਆ, ਖਾਸ ਕਰਕੇ ਪੇਂਡੂ ਅਤੇ ਕਬਾਇਲੀ ਭਾਈਚਾਰਿਆਂ ਵਿੱਚ ਬੱਚਿਆਂ ਲਈ ਬਹੁਤ ਸਾਰੇ ਖੇਤਰਾਂ ਵਿੱਚ ਕੰਮ ਕੀਤਾ ਜਾਣਾ ਬਾਕੀ ਹੈ।
ਹੋਰ ਜਾਣੋ
ਕਬਾਇਲੀ ਸ਼ਸ਼ਕਤੀਕਰਨ
ਪੂਰੇ ਭਾਰਤ ਵਿੱਚ ਕਬਾਇਲੀ ਭਾਈਚਾਰਿਆਂ ਨੇ ਸਾਡੇ ਦੇਸ਼ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੀ ਅਗਵਾਈ ਹੇਠ ਵੱਖ-ਵੱਖ ਪਹਿਲਕਦਮੀਆਂ ਰਾਹੀਂ ਸੁਤੰਤਰਤਾ ਸੰਗਰਾਮ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਗਿਆ ਹੈ।
2011 ਦੀ ਜਨਗਣਨਾ ਦੇ ਅਨੁਸਾਰ, ਭਾਰਤ ਵਿੱਚ ਕਬਾਇਲੀ ਆਬਾਦੀ 10 ਕਰੋੜ 40 ਲੱਖ ਸੀ, ਜੋ ਦੇਸ਼ ਦੀ ਆਬਾਦੀ ਦਾ 8.6% ਬਣਦੀ ਹੈ। ਭਾਰਤ ਦੇ ਵਿਕਾਸਸ਼ੀਲ ਬਿਰਤਾਂਤ ਵਿੱਚ ਕਬਾਇਲੀ ਭਾਈਚਾਰੇ ਦੀ ਮਹੱਤਵਪੂਰਨ ਭੂਮਿਕਾ ਚੰਗੀ ਤਰ੍ਹਾਂ ਸਥਾਪਿਤ ਹੈ, ਭਾਵੇਂ ਇਹ ਆਜ਼ਾਦੀ ਦੇ ਘੋਲ, ਅੱਜ ਦੀਆਂ ਖੇਡਾਂ ਜਾਂ ਕਾਰੋਬਾਰ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਹੋਵੇ।
ਹੋਰ ਜਾਣੋ
ਪਾਣੀ
ਪਾਣੀ ਜੀਵਨ ਨੂੰ ਕਾਇਮ ਰੱਖਣ ਵਾਲਾ ਕੁਦਰਤੀ ਸਰੋਤ ਹੈ। ਹਾਲਾਂਕਿ, ਜਲ ਸਰੋਤਾਂ ਦੀ ਉਪਲਬਧਤਾ ਸੀਮਤ ਹੈ ਅਤੇ ਇਸ ਦਾ ਵਿਤਰਨ ਵੀ ਨਾਬਰਾਬਰ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਇਸਦੀ ਘਾਟ ਦਾ ਸ਼ਿਕਾਰ ਹੁੰਦੇ ਹਨ।
ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਪਾਣੀ ਦੀ ਸੰਭਾਲ ਅਤੇ ਪੁਨਰ-ਸੁਰਜੀਤੀ ਬਾਰੇ ਜਾਗਰੂਕਤਾ ਵਧਾਉਣ ਲਈ ਹਰ ਖੇਤ ਕੋ ਪਾਨੀ, ਨਦੀ ਉਤਸਵ, ਅੰਮ੍ਰਿਤ ਸਰੋਵਰ ਵਰਗੀਆਂ ਕਈ ਵਿਲੱਖਣ ਮੁਹਿੰਮਾਂ ਸ਼ੁਰੂ ਕੀਤੀਆਂ ਹਨ।
ਹੋਰ ਜਾਣੋ
ਵਾਤਾਵਰਨ ਲਈ ਜੀਵਨ ਸ਼ੈਲੀ
ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ (ਯੂਐਨਐਫ ਸੀਸੀਸੀਸੀਓਪੀ) ਦੇ ਮੌਕੇ 'ਤੇ, ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਵਾਯੂ ਪਰਿਵਰਤਨ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਵਿਅਕਤੀਆਂ ਨੂੰ ਸ਼ਾਮਿਲ ਕਰਨ ਵਾਸਤੇ"ਜੀਵਨ (ਵਾਤਾਵਰਣ ਲਈ ਜੀਵਨ ਸ਼ੈਲੀ)" ਦਾ ਮਿਸ਼ਨ ਜਨਤਾ ਅੱਗੇ ਰੱਖਿਆ।
ਇਹ ਪਹਿਲਕਦਮੀ ਇੱਕ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਦੀ ਹੈ ਜੋ ਸਰੋਤਾਂ ਦੀ ਸੁਚੇਤ ਅਤੇ ਸੰਜਮ ਨਾਲ ਵਰਤੋਂ 'ਤੇ ਕੇਂਦਰਿਤ ਹੈ ਅਤੇ ਪ੍ਰਚਲਿਤ 'ਵਰਤੋਂ ਅਤੇ ਨਿਪਟਾਰੇ' ਦੀ ਖਪਤ ਦੀਆਂ ਆਦਤਾਂ ਨੂੰ ਬਦਲਣਾ ਹੈ। ਇਸ ਪਿੱਛੇ ਵਿਚਾਰ ਲੋਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸਧਾਰਨ ਤਬਦੀਲੀਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ ਜੋ ਜਲਵਾਯੂ ਤਬਦੀਲੀ ਵਿੱਚ ਯੋਗਦਾਨ ਪਾ ਸਕਦੀਆਂ ਹਨ।
ਹੋਰ ਜਾਣੋ
ਸਿਹਤ ਅਤੇ ਭਲਾਈ
ਸਿਹਤ-ਸੰਭਾਲ ਖੇਤਰ ਵਿੱਚ ਹਸਪਤਾਲ, ਵਿਗਿਆਨਕ ਯੰਤਰ, ਚਿਕਿਸਤਕ ਪਧਤੀਆਂ, ਬਾਹਰੀ ਵਿਧੀਆਂ, ਟੈਲੀਮੈਡੀਸਨ, ਮੈਡੀਕਲ ਟੂਰਿਜ਼ਮ, ਸਿਹਤ ਬੀਮਾ ਅਤੇ ਮੈਡੀਕਲ ਉਪਕਰਣ ਸ਼ਾਮਲ ਹਨ। ਸਿਹਤ ਨੂੰ ਅਕਸਰ ਬਿਮਾਰੀ ਲਈ ਰੋਕਥਾਮ ਦੇਖਭਾਲ ਅਤੇ ਉਪਚਾਰਕ ਕਾਰਵਾਈਆਂ ਦੇ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ।
ਆਯੁਰਵੇਦ, ਯੋਗਾ ਅਤੇ ਨੈਚਰੋਪੈਥੀ ਵਿੱਚ ਪੁਰਾਤਨ ਦਵਾਈਆਂ ਦੀਆਂ ਪ੍ਰਣਾਲੀਆਂ ਦੇ ਸਾਡੇ ਡੂੰਘੇ ਗਿਆਨ ਦੇ ਅਧਾਰ ਤੇ ਸਿਹਤ ਲਈ ਇਤਿਹਾਸਕ ਤੌਰ 'ਤੇ ਰਵਾਇਤੀ ਪਹੁੰਚ। ਯੂਨਾਨੀ, ਸਿੱਧ ਅਤੇ ਹੋਮਿਓਪੈਥੀ ਵੀ ਭਾਰਤ ਵਿੱਚ ਸਿਹਤ ਅਤੇ ਤੰਦਰੁਸਤੀ ਦੇ ਬਿਰਤਾਂਤ ਦਾ ਇੱਕ ਮਹੱਤਵਪੂਰਨ ਹਿੱਸਾ ਰਹੇ ਹਨ।
ਹੋਰ ਜਾਣੋ
ਸੰਮਿਲਿਤ ਵਿਕਾਸ
ਸੰਮਿਲਿਤ ਵਿਕਾਸ ਸਮਾਜਿਕ ਅਤੇ ਵਿੱਤੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਸਮਾਜ ਦੇ ਹਰੇਕ ਹਿੱਸੇ ਲਈ ਲਾਭਾਂ ਦੇ ਨਾਲ, ਸਾਰਿਆਂ ਲਈ ਨਿਰਪੱਖ ਮੌਕਿਆਂ ਨੂੰ ਉਤਸ਼ਾਹਿਤ ਕਰਦਾ ਹੈ।
ਜ਼ਰੂਰੀ ਸੇਵਾਵਾਂ ਜਿਵੇਂ ਕਿ ਪਾਣੀ, ਸਫਾਈ, ਰਿਹਾਇਸ਼, ਬਿਜਲੀ ਆਦਿ ਤੱਕ ਪਹੁੰਚ ਵਿੱਚ ਸੁਧਾਰ ਦੇ ਨਾਲ-ਨਾਲ ਪਛੜੇ ਅਬਾਦੀ ਲਈ ਆਧਾਰ ਬਣਾਏ ਗਏ ਯਤਨ ਇੱਕ ਹੋਰ ਵੀ ਸੰਮਿਲਿਤ ਭਾਰਤ ਦੇ ਨਿਰਮਾਣ ਵਿੱਚ ਇੱਕ ਲੰਮਾ ਸਫ਼ਰ ਤੈਅ ਕਰਨਗੇ।
ਹੋਰ ਜਾਣੋ
ਆਤਮਨਿਰਭਰ ਭਾਰਤ
ਆਤਮ ਨਿਰਭਰ ਭਾਰਤ ਅਭਿਆਨ ਜਾਂ ਸਵੈ-ਨਿਰਭਰ ਭਾਰਤ ਅਭਿਆਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕਲਪਿਤ ਨਵੇਂ ਭਾਰਤ ਦਾ ਦ੍ਰਿਸ਼ਟੀਕੋਣ ਹੈ। 12 ਮਈ 2020 ਨੂੰ ਪ੍ਰਧਾਨ ਮੰਤਰੀ ਨੇ ਆਤਮ ਨਿਰਭਰ ਭਾਰਤ ਅਭਿਆਨ (ਸਵੈ-ਨਿਰਭਰ ਭਾਰਤ ਅਭਿਆਨ) ਦੀ ਸ਼ੁਰੂਆਤ ਕਰਦੇ ਹੋਏ ਰਾਸ਼ਟਰ ਨੂੰ ਇੱਕ ਸਪੱਸ਼ਟ ਸੱਦਾ ਦਿੱਤਾ ਅਤੇ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਿਕ ਅਤੇ ਵਿਆਪਕ ਪੈਕੇਜ ਦੀ ਘੋਸ਼ਣਾ ਕੀਤੀ - ਜੋ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਦੇ 10% ਦੇ ਬਰਾਬਰ ਹੈ। – ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਨਾਲ ਲੜਨ ਲਈ।
ਹੋਰ ਜਾਣੋ
ਸਭਿਆਚਾਰਕ ਗੌਰਵ
ਭਾਰਤ ਬਹੁਤ ਸਾਰੀਆਂ ਸੰਸਕ੍ਰਿਤੀਆਂ ਦੀ ਧਰਤੀ ਹੈ, ਇਹ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਵਿੱਚੋਂ ਇੱਕ ਹੈ, ਜੋ ਕਿ 4,0001 ਸਾਲ ਤੋਂ ਵੱਧ ਪੁਰਾਣੀ ਹੈ। ਇਸ ਸਮੇਂ ਦੌਰਾਨ, ਦੇਸ਼ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦੀਆਂ ਬਹੁਤ ਸਾਰੀਆਂ ਰੀਤੀ-ਰਿਵਾਜ਼ਾਂ ਅਤੇ ਪਰੰਪਰਾਵਾਂ ਆਪਸ ਵਿਚ ਰਚ ਮਿਚ ਗਈਆਂ ਹਨ।
ਇੱਕ ਅਮੀਰ ਸੱਭਿਆਚਾਰਕ ਵਿਰਾਸਤ ਹੋਣ ਤੋਂ ਲੈ ਕੇ ਕੁਝ ਸੁਆਦੀ ਪਕਵਾਨਾਂ ਦੇ ਜਨਮਦਾਤਾ ਹੋਣ ਤੱਕ, ਕੌਮ ਕੋਈ ਸੀਮਾ ਨਹੀਂ ਜਾਣਦੀ। ਇਹ ਕਹਿਣਾ ਉਚਿਤ ਹੈ ਕਿ ਇਸ ਦੇਸ਼ ਦੇ ਲੋਕ ਆਪਣੇ ਸੱਭਿਆਚਾਰ 'ਤੇ ਮਾਣ ਕਰਦੇ ਹਨ ਅਤੇ ਆਪਣੀਆਂ ਵਿਰਾਸਤਾਂ ਨੂੰ ਲਗਾਤਾਰ ਅੱਗੇ ਲਿਜਾ ਰਹੇ ਹਨ।
ਹੋਰ ਜਾਣੋ
ਏਕਤਾ
ਭਾਰਤ ਵੰਨ-ਸੁਵੰਨਤਾਵਾਂ ਦੀ ਧਰਤੀ ਹੈ। ਉੱਤਰ ਤੋਂ ਦੱਖਣ, ਪੂਰਬ ਤੋਂ ਪੱਛਮ ਤੱਕ, ਰਾਸ਼ਟਰ ਸਭਿਆਚਾਰਾਂ, ਰੀਤੀ-ਰਿਵਾਜ਼, ਭਾਸ਼ਾਵਾਂ, ਭੋਜਨ, ਪਹਿਰਾਵੇ, ਤਿਉਹਾਰਾਂ ਅਤੇ ਹੋਰ ਬਹੁਤ ਕੁਝ ਵੱਖਰਤਾਵਾਂ ਇਸ ਵਿਚ ਸ਼ਾਮਿਲ ਹਨ। ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਏਕੀਕ੍ਰਿਤ ਸ਼ਕਤੀ ਦੇ ਰੂਪ ਵਿੱਚ ਅੱਗੇ ਵਧਣ ਦਾ ਦ੍ਰਿਸ਼ਟੀਕੋਣ ਇੱਕ ਸਵੈ-ਨਿਰਭਰ ਭਾਰਤ ਦੀ ਨੀਂਹ ਹੈ। ਇਹੀ ਕਾਰਨ ਹੈ ਕਿ 'ਏਕਤਾ' ਉਨ੍ਹਾਂ ਪੰਚ ਪ੍ਰਣਾਂ ਵਿੱਚੋਂ ਇੱਕ ਹੈ ਜਿਸਦਾ ਜ਼ਿਕਰ ਪ੍ਰਧਾਨ ਮੰਤਰੀ ਨੇ 76ਵੇਂ ਸੁਤੰਤਰਤਾ ਦਿਵਸ 2022 'ਤੇ ਕੀਤਾ ਸੀ। ਇਨ੍ਹਾਂ ਸਾਂਝੇ ਟੀਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਆਜ਼ਾਦੀ ਦੇ 100 ਸਾਲਾਂ ਦੀ ਲਾਲਸਾ ਵੱਲ ਵਧਦੇ ਹੋਏ, ਵਧੇਰੇ ਏਕੀਕ੍ਰਿਤ ਸੰਘ ਦੇ ਰੂਪ ਵਿੱਚ ਅੱਗੇ ਵਧਾਂਗੇ!
ਹੋਰ ਜਾਣੋ